ਦੀਵਾਲੀ ਦੇ ਮੌਕੇ 'ਤੇ ਹਰੇਕ ਔਰਤ ਆਕਰਸ਼ਕ ਅਤੇ ਖੂਬਸੂਰਤ ਦਿੱਸਣਾ ਪਸੰਦ ਕਰਦੀ ਹੈ। ਸੰਤੁਲਿਤ ਆਹਾਰ ਅਤੇ ਚਿਹਰੇ ਨੂੰ ਰੋਜ਼ ਦੋ ਵਾਰ ਚੰਗੀ ਤਰ੍ਹਾਂ ਧੌਣ ਨਾਲ ਤੁਸੀਂ ਚਮਕਦਾਰ ਚਿਹਰਾ ਪਾ ਸਕਦੀਆਂ ਹੋ। ਆਓ ਜਾਣਦੇ ਹਾਂ ਕਿ ਚਮਕਦਾਰ ਚਿਹਰਾ ਪਾਉਣ ਲਈ ਤੁਹਾਨੂੰ ਕਿਹੜੇ ਟਿੱਪਸ ਅਪਣਾਉਣੇ ਚਾਹੀਦੇ ਹਨ।
1. ਜ਼ਿਆਦਾ ਪਾਣੀ ਪੀਓ— ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਓ। ਇਸ ਨਾਲ ਚਮੜੀ ਦੀ ਨਮੀ ਬਣੀ ਰਹਿੰਦੀ ਹੈ। ਇਸ ਨਾਲ ਸਰੀਰ ਦੇ ਹਾਨੀਕਾਰਕ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਚਮੜੀ ਚਮਕ ਜਾਂਦੀ ਹੈ।
2. ਤਾਜ਼ੀ ਸਬਜ਼ੀਆਂ ਅਤੇ ਫਲਾਂ ਦੀ ਵਰਤੋਂ— ਹਮੇਸ਼ਾ ਤਾਜ਼ੀ ਸਬਜ਼ੀਆਂ ਅਤੇ ਫਲ ਖਾਣੇ ਚਾਹੀਦੇ ਹਨ। ਇਹ ਤੁਹਾਡੇ ਸਰੀਰ ਨੂੰ ਜ਼ਰੂਰੀ ਵਿਟਾਮਿਨ ਅਤੇ ਪੋਸ਼ਕ ਤੱਤ ਦਿੰਦੇ ਹਨ। ਪੌਸ਼ਟਿਕ ਆਹਾਰ ਸਿਹਤ ਨੂੰ ਠੀਕ ਰੱਖਣ ਦੇ ਨਾਲ-ਨਾਲ ਚਿਹਰੇ ਨੂੰ ਚਮਕਦਾਰ ਬਣਾਉਂਦਾ ਹੈ।
3. ਸੌਣ ਤੋਂ ਪਹਿਲਾਂ ਮੇਕਅਪ ਸਾਫ— ਸੌਣ ਤੋਂ ਪਹਿਲਾਂ ਮੇਕਅਪ ਹਟਾ ਕੇ ਚਿਹਰੇ ਨੂੰ ਚੰਗੀ ਤਰ੍ਹਾਂ ਮਾਇਸਚਰਾਈਜ਼ਰ ਕਰੋ। ਮੇਕਅਪ ਨਾ ਹਟਾਉਣ ਨਾਂਲ ਫਿਣਸੀਆਂ ਹੋਣ ਅਤੇ ਚਿਹਰੇ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਰਹਿੰਦੀ ਹੈ।
4. ਸਕਰੱਬ— ਤੇਲ ਵਾਲੀ ਚਮੜੀ ਨੂੰ ਰੋਜ਼ ਸਾਫ ਕਰਨਾ ਬਹੁਤ ਹੀ ਜ਼ਰੂਰੀ ਹੈ। ਚਿਹਰੇ ਦੇ ਦਾਗ-ਦੱਬੇ ਹਟਾਉਣ ਲਈ ਦਾਣੇਦਾਰ ਸਕਰੱਬ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਰੱਖਦਾ ਹੈ ਅਤੇ ਫਿਣਸੀਆਂ ਵੀ ਨਹੀਂ ਹੁੰਦੀਆਂ।
ਫੁੱਲਾਂ ਨਾਲ ਬੀਮਾਰੀ ਦਾ ਇਲਾਜ
NEXT STORY